ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਵਾਈਸ ਚਾਂਸਲਰ ਵਜੋਂ ਆਪਣੀਆਂ ਸੇਵਾਵਾਂ ਦੇਣ ਵਿੱਚ ਖੁਸ਼ੀ ਹੋ ਰਹੀ ਹੈ ਜਿਹੜੀ ਕਿ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਵਿੱਚ ਅਥਾਹ ਯੋਗਦਾਨ ਲਈ ਜਾਣੀ ਜਾਂਦੀ ਹੈ। ਮੈਂ ਇਸ ਵੱਕਾਰੀ ਸੰਸਥਾ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹਾਂ।
ਮੈਂ ਆਸ ਕਰਦਾ ਹਾਂ ਕਿ ਯੂਨੀਵਰਸਿਟੀ ਆਪਣਾ ਸ਼ਲਾਘਾਯੋਗ ਕੰਮ ਜਾਰੀ ਰੱਖੇਗੀ। ਇਸ ਦੇ ਲਈ ਅਧਿਆਪਨ, ਨਾਨ-ਟੀਚਿੰਗ ਸਟਾਫ, ਵਿਦਿਆਰਥੀਆਂ, ਯੂਨੀਵਰਸਿਟੀ ਨਾਲ ਸਬੰਧਤ ਕਾਂਸਟੀਚੂਐਂਟ ਕਾਲਜਾਂ, ਰਿਜ਼ਨਲ ਸੈਂਟਰਜ਼ ਅਤੇ ਇਸ ਯੂਨੀਵਰਸਿਟੀ ਨਾਲ ਸਬੰਧਤ ਹਰੇਕ ਵਿਅਕਤੀ ਦੇ ਸਹਿਯੋਗ ਅਤੇ ਸਮਰਥਨ ਦੀ ਲੋੜ ਹੋਵੇਗੀ ਅਤੇ ਮੈਂ ਇਸ ਸਮੂਹਿਕ ਯਤਨ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਵਚਨਬੱਧ ਹਾਂ।
ਆਓ ਮਿਲ ਕੇ ਇਸ ਯੂਨੀਵਰਸਿਟੀ ਨੂੰ ਅੱਗੇ ਵਧਾਈਏ! ਆਓ ਸਿੱਖਿਆ ਦੀ ਗੁਣਵੱਤਾ ਦਾ ਧਿਆਨ ਰੱਖੀਏ ।